Sunday, May 31
Shadow

Cannes Film Festival 2026 ਵਿੱਚ ਐਸ਼ਵਰਿਆ ਰਾਏ ਦਾ ਗਲੈਮਰ ਲੁੱਕ, ਲੋਕਾਂ ਨੂੰ ਬਣਾਇਆ ਦੀਵਾਨਾ

ਹੈਦਰਾਬਾਦ: ਕਾਨਸ ਫਿਲਮ ਫੈਸਟੀਵਲ 2026 ਵਿੱਚ ਐਸ਼ਵਰਿਆ ਰਾਏ ਰੈੱਡ ਕਾਰਪੇਂਟ ‘ਤੇ ਬਿਲਕੁਲ ਅਲੱਗ ਅੰਦਾਜ਼ ਵਿੱਚ ਨਜ਼ਰ ਆਈ। ਐਸ਼ਵਰਿਆ ਰਾਏ ਨੇ ਆਪਣੇ ਸਭ ਤੋਂ ਬੋਲਡ ਫੈਸ਼ਨ ਨੂੰ ਫਿਨਾਲੇ ਲਈ ਬਚਾ ਕੇ ਰੱਖਿਆ ਸੀ। 23 ਮਈ ਨੂੰ ਕਾਨਸ ਫਿਲਮ ਫੈਸਟੀਵਲ 2026 ਖਤਮ ਹੋ ਗਿਆ। ਇਸ ਦੌਰਾਨ ਐਸ਼ਵਰਿਆ ਰਾਏ ਨੇ ਰੈੱਡ ਕਾਰਪੇਂਟ ‘ਤੇ ਸ਼ਾਨਦਾਰ ਲੁੱਕ ਨਾਲ ਐਂਟਰੀ ਕੀਤੀ, ਜਿਸਨੇ ਪੂਰੇ ਇੰਟਰਨੈੱਟ ਨੂੰ ਆਪਣਾ ਦੀਵਾਨਾ ਬਣਾ ਦਿੱਤਾ।

ਕਾਨਸ ਦੇ ਫਾਈਨਲ ਵਿੱਚ ਐਸ਼ਵਰਿਆ ਰਾਏ ਇੱਕ ਕਲਾਸਿਕ ਸਫੈਦ ਟਕਸੀਡੋ ਪਾਉਣਾ ਚਾਹੁੰਦੀ ਸੀ, ਜਿਸ ਵਿੱਚ ਅਦਾਕਾਰਾ ਦੇ ਕੁਝ ਸਭ ਤੋਂ ਯਾਦਗਾਰ ਆਨ-ਸਕ੍ਰੀਨ ਲੁੱਕ ਦੀ ਝਲਕ ਹੋ। ਇਸ ਇੰਟਰਨੈਸ਼ਨਲ ਕਾਨਸ ਫਿਲਮ ਫੈਸਟੀਵਲ ਦੇ ਖਤਮ ਹੋਣ ਵਾਲੇ ਦਿਨ ਅਦਾਕਾਰਾ ਨੇ ਸਭ ਤੋਂ ਸਟਾਈਲਿਸ਼ ਸਫੈਦ ਲੁੱਕ ਚੁਣਿਆ। ਇੱਕ ਲੇਅਰਡ ਟਕਸੀਡੋ, ਜਿਸ ਵਿੱਚ ਖੰਭ ਲੱਗੇ ਸੀ।

ਹਾਲਾਂਕਿ, ਅਦਾਕਾਰਾ ਨੇ ਕਾਨਸ ਰੈੱਡ ਕਾਰਪੇਂਟ ‘ਤੇ ਕਈ ਵਾਰ ਸਫੈਦ ਰੰਗ ਦੇ ਆਊਟਫਿੱਟ ਪਾਏ ਹਨ ਪਰ ਇਹ ਟਕਸੀਡੋ ਹੁਣ ਤੱਕ ਦੇ ਸਭ ਤੋਂ ਬਿਹਤਰ ਲੁੱਕਾਂ ਵਿੱਚੋ ਇੱਕ ਹੈ। ਇਹ ਆਊਟਫਿੱਟ ਚੀਨੀ ਡਿਜ਼ਾਈਨਰ ਚੇਨੀ ਚਾਨ ਨੇ ਖਾਸ ਤੌਰ ‘ਤੇ ਡਿਜ਼ਾਈਨ ਕੀਤਾ ਹੈ ਅਤੇ ਇਸਦੀ ਸਟਾਈਲਿੰਗ ਭਾਰਤੀ ਸੇਲਿਬ੍ਰਿਟੀ ਸਟਾਈਲਿਸਟ ਮੋਹਿਤ ਰਾਏ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਹੈ। ਇੰਸਟਾਗ੍ਰਾਮ ਪੇਜ ਬਾਲੀਵੁੱਡ ਵੀਮੇਨ ਕਲੋਸੇਟ ਅਨੁਸਾਰ, ਅਦਾਕਾਰਾ ਦੇ ਗਹਿਣੇ ਯੂਕੇ ਸਥਿਤ ਹਸਨਜ਼ਾਦੇਹ ਜਵੈਲਰੀ ਦੇ ਹਨ।

ਅਦਾਕਾਰਾ ਨੇ ਇੱਕ ਬਹੁਤ ਸਟਾਈਲਿਸ਼ ਬਲੇਜ਼ਰ ਪਾਇਆ ਸੀ, ਜਿਸ ‘ਤੇ ਹਰ ਪਾਸੇ ਚਮਕਦੇ ਹੋਏ ਸੀਕੁਇਨ ਦਾ ਕੰਮ ਕੀਤਾ ਗਿਆ ਸੀ। ਇਸਦੀ ਬਣਤਰ ਨੂੰ ਉਭਰੇ ਹੋਏ ਮੋਢੇ, ਪਰਤਾਂ ਵਾਲੇ ਨੌਚ ਲੈਪਲ ਅਤੇ ਲੇਸ ਦੀ ਕਾਰੀਗਰੀ ਨਾਲ ਹੋਰ ਵੀ ਜ਼ਿਆਦਾ ਸ਼ਾਨਦਾਰ ਬਣਾ ਦਿੱਤਾ ਗਿਆ ਸੀ।

ਕਮਰ ‘ਤੇ ਫਿਟਿੰਗ ਵਾਲੀ ਬਣਤਰ ਨੇ ਉਨ੍ਹਾਂ ਦੀ ਦਿੱਖ ਨੂੰ ਹੋਰ ਸੁੰਦਰ ਬਣਾ ਦਿੱਤਾ। ਦੂਜੇ ਪਾਸੇ, ਕ੍ਰਿਸਟਲ ਜੜੇ ਹੋਏ ਸਾਹਮਣੇ ਦੇ ਕਲੋਜ਼ਰ ਨੇ ਇਸ ਜੈਕੇਟ ਨੂੰ ਇੱਕ ਗਹਿਣੇ ਵਰਗਾ ਰੂਪ ਦਿੱਤਾ। ਇਸਦੇ ਹੇਠਾਂ ਅਦਾਕਾਰਾ ਨੇ ਬਲੇਜ਼ਰ ਦੇ ਨਾਲ ਇੱਕ ਮੈਚਿੰਗ ਸਫੈਦ ਬਸਟੀਅਰ ਪਾਇਆ ਸੀ, ਜਿਸ ‘ਤੇ ਲੇਸ ਦੀ ਕਢਾਈ ਕੀਤੀ ਗਈ ਸੀ ਅਤੇ ਜੋ ਬਲੇਜ਼ਰ ਦੇ ਹੇਠਾਂ ਹਲਕੀ-ਹਲਕੀ ਝਲਕ ਰਹੀ ਸੀ।

ਆਪਣੇ ਸਿਗਨੇਚਰ ਬ੍ਰਾਊਨ ਬੇਬੀ ਵਾਲਾਂ ਨੂੰ ਖੁੱਲ੍ਹਾ ਛੱਡ ਕੇ ਅਦਾਕਾਰਾ ਨੇ ਆਪਣੇ ਲੁੱਕ ਨੂੰ ਸੂਖਮ ਅਤੇ ਸ਼ਾਨਦਾਰ ਮੇਕਅੱਪ ਦੇ ਨਾਲ ਪੂਰਾ ਕੀਤਾ। ਕਾਨਸ ਦੇ ਰੈੱਡ ਕਾਰਪੇਂਟ ‘ਤੇ ਚੱਲਦੇ ਹੋਏ ਲਈ ਇਸ ਤਸਵੀਰ ਵਿੱਚ ਉਹ ਆਤਮਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੀ ਹੈ।

ਇੱਕ ਮੀਡੀਆ ਨਾਲ ਗੱਲ ਕਰਦੇ ਹੋਏ ਚੇਨੀ ਨੇ ਅਦਾਕਾਰਾ ਦੇ ਇਸ ਖਾਸ ਲੁੱਕ ਪਿੱਛੇ ਆਪਣੀ ਸੋਚ ਦੱਸੀ ਅਤੇ ਕਿਹਾ ਕਿ ਮੇਰੇ ਲਈ ਸਫੈਦ ਰੰਗ ਸਭ ਤੋਂ ਸ਼ਾਨਦਾਰ ਰੰਗਾਂ ਵਿੱਚੋ ਇੱਕ ਹੈ, ਜੋ ਮੈਂ ਐਸ਼ਵਰਿਆ ‘ਤੇ ਦੇਖੇ ਹਨ। ਇਹ ਰੰਗ ਮੈਨੂੰ ਉਨ੍ਹਾਂ ਦੀਆਂ ਫਿਲਮਾਂ ‘ਤਾਲ’ ਅਤੇ ‘ਦੇਵਦਾਸ’ ਦੇ ਉਨ੍ਹਾਂ ਦੇ ਮਸ਼ਹੂਰ ਲੁੱਕਾਂ ਦੀ ਯਾਦ ਦਿਵਾਉਂਦਾ ਹੈ।