Sunday, May 31
Shadow

ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੇ ਰਿਸ਼ਤੇ ‘ਤੇ ਉੱਠ ਰਹੇ ਸਵਾਲ? ਸਾਬਕਾ ਪਤੀ ਨੇ ਦਿੱਤਾ ਮੂੰਹ ਤੋੜ ਜਵਾਬ

ਹੈਦਰਾਬਾਦ: ਨਾਗਿਨ ਫੇਮ ਅਦਾਕਾਰਾ ਮੌਨੀ ਰਾਏ ਤੋਂ ਅਲੱਗ ਹੋਣ ਦੀਆਂ ਖਬਰਾਂ ਵਿਚਕਾਰ ਸੂਰਜ ਨਾਂਬਿਆਰ ਨੇ ਵੀ ਹੁਣ ਇੱਕ ਬਿਆਨ ਜਾਰੀ ਕਰ ਦਿੱਤਾ ਹੈ। ਇਸ ਬਿਆਨ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਮੌਨੀ ਰਾਏ ਨੇ ਵੀ ਸਪੋਰਟ ਕੀਤਾ ਹੈ। ਮੌਨੀ ਅਤੇ ਸੂਰਜ ਨੂੰ ਆਪਣੇ ਅਲੱਗ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਕਈ ਗੱਲਾਂ ਦਾ ਸਾਹਮਣਾ ਕਰਨਾ ਪਿਆ।

ਦੱਸ ਦੇਈਏ ਕਿ ਅੱਜ ਸੂਰਜ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਬਿਆਨ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਅਫਵਾਹਾਂ ਦਾ ਜਵਾਬ ਦਿੱਤਾ, ਜੋ ਉਨ੍ਹਾਂ ਦੇ ਅਲੱਗ ਹੋਣ ਨੂੰ ਲੈ ਕੇ ਚੱਲ ਰਹੀਆਂ ਹਨ। ਇਸ ਲੰਬੇ ਨੋਟ ਵਿੱਚ ਸੂਰਜ ਨੇ ਗੁਜ਼ਾਰਾ ਭੱਤਾ, ਕਿਸੇ ਤੀਜੇ ਵਿਅਕਤੀ ਦਾ ਆਉਣਾ ਅਤੇ ਆਪਸੀ ਲੜਾਈ ਦੀਆਂ ਅਫਵਾਹਾਂ ਦਾ ਬੇਦਾਅਵਾ ਕੀਤਾ।

ਬਿਆਨ ਵਿੱਚ ਸੂਰਜ ਨੇ ਲਿਖਿਆ,” ਸਾਡੇ ਅਲੱਗ ਹੋਣ ਨੂੰ ਲੈ ਕੇ ਹਾਲ ਹੀ ਵਿੱਚ ਜੋ ਝੂਠੀਆਂ ਖਬਰਾਂ ਆਈਆਂ ਹਨ, ਉਹ ਬਹੁਤ ਹੀ ਖਰਾਬ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹਨ ਅਤੇ ਪੂਰੀ ਤਰ੍ਹਾਂ ਨਾਲ ਗਲਤ ਇਰਾਦੇ ਨਾਲ ਫਿਲਾਈਆਂ ਗਈਆਂ ਹਨ। ਮੈਂ ਇੱਕ ਵਾਰ ਅਤੇ ਹਮੇਸ਼ਾ ਲਈ ਸਾਰੀਆਂ ਗੱਲਾਂ ਸਾਫ਼ ਕਰ ਦੇਣਾ ਚਾਹੁੰਦਾ ਹਾਂ। ਕੋਈ ਗੁਜ਼ਾਰਾ ਭੱਤਾ ਨਹੀਂ ਹੈ, ਕੋਈ ਲੜਾਈ ਨਹੀਂ ਹੈ ਅਤੇ ਨਾ ਹੀ ਕੋਈ ਤੀਜਾ ਵਿਅਕਤੀ ਸ਼ਾਮਲ ਹੈ।”

ਅਲੱਗ ਹੋਣ ਦੀ ਗੱਲ ਨੂੰ ਦੁਹਰਾਉਂਦੇ ਹੋਏ ਸੂਰਜ ਨੇ ਬਿਆਨ ਵਿੱਚ ਅੱਗੇ ਲਿਖਿਆ,” ਮੌਨੀ ਅਤੇ ਮੈਂ ਆਪਸੀ ਸਹਿਮਤੀ ਨਾਲ, ਇੱਕ-ਦੂਜੇ ਦੀ ਪੂਰੀ ਇੱਜ਼ਤ ਕਰਦੇ ਹੋਏ ਅਤੇ ਇੱਕ-ਦੂਜੇ ਦੀ ਭਲਾਈ ਦਾ ਧਿਆਨ ਰੱਖਦੇ ਹੋਏ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਇਹੀ ਸੱਚ ਹੈ। ਬਾਕੀ ਜੋ ਕੁਝ ਵੀ ਦੱਸਿਆ ਜਾ ਰਿਹਾ ਹੈ, ਉਹ ਸਭ ਝੂਠ ਹੈ।”

ਆਖਿਰੀ ਚੇਤਾਵਨੀ ਦਿੰਦੇ ਹੋਏ ਸੂਰਜ ਨੇ ਲਿਖਿਆ,” ਮੈਂ ਇਹ ਗੱਲ ਸਾਫ਼-ਸਾਫ਼ ਅਤੇ ਆਖਿਰੀ ਵਾਰ ਕਹਿਣਾ ਚਾਹੁੰਦਾ ਹਾਂ। ਸਾਡੇ ਦੋਨਾਂ ਵਿੱਚੋ ਕਿਸੇ ਬਾਰੇ ਜਾਂ ਕਿਸੇ ਤੀਜੇ ਵਿਅਕਤੀ ਬਾਰੇ ਜਿਹੜੇ ਵੀ ਦਾਅਵੇ ਕੀਤੇ ਜਾ ਰਹੇ ਹਨ, ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਮਾਮਲੇ ਵਿੱਚ ਹੋਰਨਾਂ ਲੋਕਾਂ ਨੂੰ ਖਿੱਚਣਾ ਠੀਕ ਨਹੀਂ ਹੈ। ਖਾਸ ਕਰਕੇ, ਉਨ੍ਹਾਂ ਦੋਸਤਾਂ ਨੂੰ, ਜਿਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਮੌਨੀ ਅਤੇ ਮੈਂ, ਅਸੀਂ ਦੋਨਾਂ ਨੇ ਹੀ ਇਸ ਪੂਰੇ ਦੌਰ ਵਿੱਚ ਬਹੁਤ ਹੀ ਇੱਜ਼ਤ ਨਾਲ ਵਿਵਹਾਰ ਕੀਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਲੋਕ ਇਸ ‘ਤੇ ਖਬਰਾਂ ਬਣਾ ਰਹੇ ਹਨ, ਉਹ ਵੀ ਸਾਡੇ ਨਾਲ ਇੱਜ਼ਤ ਵਾਲਾ ਵਿਵਹਾਰ ਕਰਨਗੇ।”

ਬਿਆਨ ਵਿੱਚ ਅੱਗੇ ਸੂਰਜ ਨੇ ਲਿਖਿਆ,” ਲੋਕਾਂ ਨੇ ਅਜਿਹੀਆਂ ਝੂਠੀਆਂ ਕਹਾਣੀਆਂ ਬਣਾਈਆਂ, ਜਿਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਇਹ ਖਬਰਾਂ ਬਿਨਾਂ ਕਿਸੇ ਤਰ੍ਹਾਂ ਦੀ ਪੁਸ਼ਟੀ ਕੀਤੇ ਪਬਲਿਸ਼ ਕੀਤੀਆਂ ਗਈਆਂ ਹਨ, ਜੋ ਕਿ ਗਲਤ ਹੈ। ਮੈਂ ਇਸ ਗੱਲ ਦਾ ਸਾਫ਼-ਸਾਫ਼ ਅਤੇ ਸਿੱਧੇ ਤੌਰ ‘ਤੇ ਵਿਰੋਧ ਕਰ ਰਿਹਾ ਹੈ, ਕਿਉਂਕਿ ਫਿਲਾਈ ਜਾ ਰਹੀ ਗਲਤ ਜਾਣਕਾਰੀ ਦੇ ਸਾਹਮਣੇ ਚੁੱਪ ਰਹਿਣਾ ਮੈਨੂੰ ਸਵਿਕਾਰ ਨਹੀਂ।”

ਅੰਤ ਵਿੱਚ ਸਭ ਨੂੰ ਬੇਨਤੀ ਕਰਦੇ ਹੋਏ ਸੂਰਜ ਨੇ ਲਿਖਿਆ,”ਸਾਡੇ ਸਾਂਝੇ ਬਿਆਨ ਵਿੱਚ ਉਹ ਸਭ ਕੁਝ ਕਹਿ ਦਿੱਤਾ ਗਿਆ, ਜੋ ਕਹਿਣਾ ਜ਼ਰੂਰੀ ਸੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਬਿਆਨ ਦੀ ਇੱਜ਼ਤ ਕਰਨ ਅਤੇ ਸਾਨੂੰ ਦੋਨਾਂ ਨੂੰ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦੇਣ।”

ਦੱਸਣਯੋਗ ਹੈ ਕਿ 14 ਮਈ ਨੂੰ ਮੌਨੀ ਨੇ ਆਪਣੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਵਿਚਕਾਰ ਸੂਰਜ ਤੋਂ ਆਪਣੇ ਅਲੱਗ ਹੋਣ ਦੀ ਪੁਸ਼ਟੀ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ‘ਤੇ ਮਿਲ ਰਹੇ ਦਖਲ ਦੇਣ ਵਾਲੇ ਧਿਆਨ ‘ਤੇ ਵੀ ਨਿਰਾਸ਼ਾ ਦਿਖਾਈ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ ਹੈ।