ਹਰਿਆਣਾ ਵਿੱਚ 11 ਮਈ ਤੋਂ ਸੂਬਾ ਵਿਆਪੀ ਪਸ਼ੂ ਟੀਕਾਕਰਣ ਮਹਾਮੁਹਿੰਮ ਦਾ ਹੋਵੇਗਾ ਆਗਾਜ਼ – ਖੇਤੀਬਾੜੀ ਮੰਤਰੀ
ਚੰਡੀਗੜ੍ਹ, 6 ਮਈ - ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਸੂਬੇ ਦੇ ਪਸ਼ੂਪਾਲਕਾਂ ਦੇ ਹਿੱਤਾਂ ਅਤੇ ਸੂਬੇ ਦੇ ਪਸ਼ੂਧਨ ਦੀ ਸੁਰੱਖਿਆ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਪਸ਼ੂਪਾਲਣ ਅਤੇ ਡੇਅਰੀ ਵਿਭਾਂਗ ਵੱਲੋਂ 11 ਮਈ 2026 ਤੋਂ ਪੂਰੇ ਸੂਬੇ ਵਿੱਚ ਮੁੰਹਖੁਰ ਅਤੇ ਗਲਘੋਟੂ ਵਰਗੀ ਘਾਤਕ ਬੀਮਾਰੀਆਂ ਦੇ ਵਿਰੁੱਧ ਇੱਕ ਵਿਸ਼ੇਸ਼ ਸੂਬਾਵਿਆਪੀ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਵਿਆਪਕ ਮੁਹਿੰਮ ਦਾ ਮੁੱਖ ਉਦੇਸ਼ ਪਸ਼ੂਆਂ ਨੂੰ ਇੰਨ੍ਹਾ ਜਾਨਲੇਵਾ ਛੂਤ ਦੀਆਂ ਬੀਮਾਰੀਆਂ ਤੋਂ ਬਚਾ ਕੇ ਪਸ਼ੂਪਾਲਕਾਂ ਨੂੰ ਸੰਭਾਵਿਤ ਵੱਧ ਨੁਕਸਾਨ ਤੋਂ ਸੁਰੱਖਿਅਤ ਕਰਨਾ ਹੈ।
ਸ੍ਰੀ ਰਾਣਾ ਨੇ ਦਸਿਆ ਕਿ ਇਸ ਟੀਕਾਕਰਣ ਮੁਹਿੰਮ ਵਿੱਚ ਪਸ਼ੂਪਾਲਕਾਂ ਦੀ ਸਹੂਲਤ ਲਈ ਵਿਭਾਗ ਦੀ ਵਿਸ਼ੇਸ਼ ਟੀਮਾਂ ਸਿੱਧੇ ਪਸ਼ੂਪਾਲਕਾਂ ਦੇ ਘਰਾਂ 'ਤੇ ਪਹੁੰਚਣਗੀਆਂ। ਪਸ਼ੂਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਲੈ ਕੇ ਹਸਪਤਾਲਾਂ ਦੇ ਚੱਕਰ ਕੱਟਣ ਦੀ ਲੋੜ...








