ਐਲਪੀਜੀ ਤੇ ਤੇਲ ਦਾ ਕੌਮਾਂਤਰੀ ਪੱਧਰ ਦਾ ਮਾਮਲਾ, ਮਿਲਜੁੱਲ ਕਰਨ ਸੰਗਟ ਦਾ ਸਾਹਮਣਾ, ਵਿਰੋਧੀ ਧਿਰ ਲੋਕਾਂ ਨੂੰ ਨਾ ਕਰਨ ਗੁਮਰਾਹ – ਮਨੋਹਰ ਲਾਲ
ਚੰਡੀਗੜ੍ਹ, 15 ਮਾਰਚ - ਕੇਂਦਰੀ ਊਰਜਾ, ਆਵਾਸਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਕਰਨਾਲ ਪ੍ਰਵਾਸ ਦੌਰਾਨ ਸ਼ਨੀਵਾਰ ਦੇਰ ਸ਼ਾਮ ਤੱਕ ਅਤੇ ਐਤਵਾਰ ਦੀ ਸਵੇਰੇ ਆਮ ਜਨਤਾ ਨਾਲ ਮੇਲ ਮਿਲਾਪ ਕੀਤਾ ਅਤੇ ਊਨ੍ਹਾਂ ਦੀ ਸਮਸਿਆਵਾਂ ਨੂੰ ਹੱਲ ਕੀਤਾ। ਸ੍ਰੀ ਮਨੋਹਰ ਲਾਲ ਨੇ ਜਿਆਦਾਰ ਸਮਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਅਤੇ ਬਾਕੀ ਸਮਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਐਲਪੀਜੀ ਤੇ ਤੇਲ ਸਬੰਧੀ ਕੌਮਾਂਤਰੀ ਪੱਧਰੀ ਦਾ ਮਾਮਲਾ ਹੈ, ਫਿਰ ਵੀ ਭਾਰਤ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਕੋਈ ਸਮਸਿਆ ਨਹੀਂ ਆਉਣ ਦਿੱਤੀ ਹੈ। ਅਜਿਹੇ ਸਮੇਂ ਵਿੱਚ ਵਿਰੋਧੀ ਪਾਰਟੀਆਂ ਨੂੰ ਇਸ ਸਿਆਸੀ ਮੁੱਦਾ ਨਹੀਂ ਬਨਾਉਣਾ ਚਾਹੀਦਾ ਹੈ। ਸਗੋ ਮਿਲਜੁੱਟ ਕੇ ਸੰਕਟ ਦਾ ਸਾਹਮਣਾ ਕਰਨਾ ਚਾਹੀਦਾ ਹੈ। ਵਿਰੋਧੀ ਧਿਰ ਬਿਨ੍ਹਾ ਮੁੱਦੇ ਦੇ ਗੈਸ ਦੀ ਕ...








