ਸੂਬੇ ਵਿੱਚ ਮਾਹਰ ਡਾਕਟਰਾਂ ਦੀ ਨਹੀਂ ਰਹੇਗੀ ਕਮੀ – ਸਿਹਤ ਮੰਤਰੀ ਆਰਤੀ ਸਿੰਘ ਰਾਓ
ਚੰਡੀਗੜ੍ਹ, 6 ਅਪ੍ਰੈਲ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੂਬੇ ਦੀ ਸਿਹਤ ਸੇਵਾਵਾਂ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ 195 ਅਸਾਮੀਆਂ 'ਤੇ ਕੰਟ੍ਰੈਕਟ ਆਧਾਰ 'ਤੇ ਭਰਤੀ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਦਸਿਆ ਕਿ ਇਹ ਭਰਤੀ ਪ੍ਰਕ੍ਰਿਆ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਮੈਰਿਟ ਆਧਾਰ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਨੁੰਹ ਜਿਲ੍ਹਾ ਨੂੰ ਛੱਡ ਕੇ ਹੋਰ ਜਿਲ੍ਹਿਆਂ ਲਈ ਚੋਣ ਕੀਤੇ ਮਾਹਰ ਡਾਕਟਰਾਂ ਵਿੱਚ ਐਮਬੀਬੀਐਸ ਅਤੇ ਡਿਪਲੋਮਾ ਦੀ ਯੋਗਤਾ ਵਾਲੇ ਮਾਹਰ ਡਾਕਟਰਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਅਤੇ ਐਮਬੀਬੀਐਸ ਅਤੇ ਐਮਡੀ/ਐਮਐਸ/ਡੀਐਨਬੀ ਯੋਗਤਾ ਵਾਲੇ ਮਾਹਰ ਡਾਕਟਰਾਂ ਨੂੰ 1.50 ਲੱਖ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਵਿਸ਼ੇਸ਼ ਤੌਰ 'ਤੇ ਨੁੰਹ ਜਿਲ੍ਹਾ...








