ਜਪਾਨੀ ਕੰਪਨੀਆਂ ਦਾ ਨਿਵੇਸ਼ ਨੂੰ ਲੈ ਕੇ ਸੂਬੇ ਵਿੱਚ ਵਧਿਆ ਭਰੋਸਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 21 ਅਪ੍ਰੈਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਦੀ ਉਦਯੋਗ ਹਿਤੇਸ਼ੀ ਨੀਤੀਆਂ ਦੇ ਸਕਾਰਾਤਮਕ ਪ੍ਰਭਾਵ ਹੁਣ ਸਪਸ਼ਟ ਰੂਪ ਨਾਲ ਦਿਖਾਈ ਦੇਣ ਲੱਗੇ ਹਨ। ਇਸੀ ਦਿਸ਼ਾ ਵਿੱਚ ਮਾਨੇਸਰ ਵਿੱਚ ਡਾਈਕਿਨ ਏਅਰ ਕੰਡੀਸ਼ਨਰ ਕੰਪਨੀ ਵੱਲੋਂ ਲਗਭਗ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਲਗਭਗ 500 ਤੋਂ ਵੱਧ ਨੌਜੁਆਨਾਂ ਦੇ ਲਈ ਨਵੇਂ ਰੁਜ਼ਗਾਰ ਦੇ ਮੌਕੇ ਸ੍ਰਿਜਤ ਹੋਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਵਿੱਚ ਸੰਤ ਕਬੀਰ ਕੁਟੀਰ ਵਿੱਚ ਜਪਾਨੀ ਡੇਲੀਗੇਸ਼ਨ ਦੇ ਨਾਲ ਗਲਬਾਤ ਕਰ ਰਹੇ ਸਨ। ਜਪਾਨੀ ਵਫਦ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗੀਤਾ ਭੇਂਟ ਕਰ ਸਨਮਾਨਿਤ ਕੀਤਾ।
ਮਾਨੇਸਰ ਵਿੱਚ ਬਣੇਗਾ ਖੋਜ ਅਤੇ ਵਿਕਾਸ ਦਾ ਪ੍ਰਮੁੱਖ ਕੇਂਦਰ
&...








