ਸੂਬੇ ਵਿੱਚ ਰਸੋਈ ਗੈਸ ਨੂੰ ਲੈ ਕੇ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਚੌਕਸ – ਰਾਜੇਸ਼ ਨਾਗਰ
ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬੇ ਵਿੱਚ ਰਸੋਈ ਗੈਸ ਨੂੰ ਲੈ ਕੇ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਚੌਕਸ ਹੈ। ਨਾਗਰਿਕਾਂ ਨੂੰ ਘਰਾਂ ਵਿੱਚ ਰਸੋਈ ਗੈਸ ਦੀ ਦਿਕੱਤ ਨਹੀਂ ਹੋਣ ਦਿੱਤੀ ਜਾ ਰਹੀ ਹੈ। ਉੱਥੇ ਹੀ ਗੈਸ ਨੂੰ ਲੈ ਕੇ ਕਾਲਾਬਾਜਾਰੀ ਕਰਨ ਤੇ ਅਵੈਧ ਵਰਤ ਕਰਨ ਦੇ ਪੂਰੇ ਸੂਬੇ ਵਿੱਚ ਹੁਣ ਤੱਕ 12 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਰੀਬ 169 ਸਿਲੇਂਡਰਾਂ ਨੂੰ ਜਬਤ ਕੀਤਾ ਗਿਆ ਹੈ। ਇੰਨ੍ਹਾਂ ਵਿੱਚ ਕੁਰੂਕਸ਼ੇਤਰ ਵਿੱਚ 18, ਨਾਰਨੌਲ 60, ਕਰਨਾਲ 5, ਅੰਬਾਲਾ ਵਿੱਚ 21, ਖਰਖੌਦਾ ਵਿੱਚ 28, ਫਰੀਦਾਬਾਦ ਵਿੱਚ 18 ਅਤੇ ਜੀਂਦ ਵਿੱਚ 19 ਸਿਲੇਂਡਰ ਸ਼ਾਮਿਲ ਹਨ।
ਸ੍ਰੀ ਰਾਜੇਸ਼ ਨਾਗਰ ਵੀਰਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮ...








