ਵਿਧਾਇਕ ਮਾਲੇਰਕੋਟਲਾ ਵੱਲੋਂ ਟੀ.ਬੀ. ਦੀ ਸ਼ੁਰੂਆਤੀ ਖੋਜ ਲਈ ਸੀ.ਬੀ.ਨੈੱਟ ਮਸ਼ੀਨ ਅਤੇ ਜ਼ਿਲ੍ਹਾ ਮਲੇਰੀਆ ਲੈਬ ਦਾ ਉਦਘਾਟਨ
ਮਾਲੇਰਕੋਟਲਾ 05 ਜਨਵਰੀ :- ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਵੱਲੋਂ ਟੀ.ਬੀ. ਦੀ ਅਗੇਤੀ ਪਛਾਣ ਲਈ ਸੀ.ਬੀ.ਨੈੱਟ (ਟਰੂਲੈਬ ਕਵਾਟਰੋ ਰੀਅਲ ਟਾਈਮ ਮਾਈਕ੍ਰੋ ਪੀਸੀਆਰ ਐਨਾਲਾਈਜ਼ਰ) ਮਸ਼ੀਨ ਅਤੇ ਜ਼ਿਲ੍ਹਾ ਮਾਲੇਰੀਆ ਲੈਬ ਦਾ ਉਦਘਾਟਨ ਕੀਤਾ ਗਿਆ ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰੀ ਉਪਰਾਲਿਆਂ ਦੇ ਨਾਲ-ਨਾਲ ਉਦਯੋਗਿਕ ਸੰਸਥਾਵਾਂ ਦਾ ਸਹਿਯੋਗ ਵੀ ਬਹੁਤ ਅਹਿਮ ਹੈ। ਉਨ੍ਹਾਂ ਅਰਿਹੰਤ ਸਪਿਨਿੰਗ ਮਿੱਲਜ਼ ਦੀ ਇਸ ਪਹਿਲਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਹੋਰਨਾ ਉਦਯੋਗਿਕ ਘਰਾਣਿਆਂ ਲਈ ਵੀ ਪ੍ਰੇਰਣਾ ਹੈ। ਵਿਧਾਇਕ ਨੇ ਜ਼ਿਲ੍ਹੇ ਦੇ ਹੋਰ ਉਦਯੋਗਿਕ ਗਰੁੱਪਾਂ ਅਤੇ ਉਦਯੋਗਪਤੀਆਂ ਨੂੰ ਅਪ...








