ਵਿਜੀਲੈਂਸ ਬਿਊਰੋ ਨੇ ਐਫ.ਸੀ.ਆਈ. ਅਧਿਕਾਰੀ ਦੇ ਤਕਨੀਕੀ ਸਹਾਇਕ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ 26 ਫਰਵਰੀ, 2026:-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਜ਼ਿਲ੍ਹਾ ਜਲੰਧਰ ਦੇ ਭੋਗਪੁਰ ਸਥਿਤ ਐਫਸੀਆਈ ਦਫ਼ਤਰ ਵਿਖੇ ਤਾਇਨਾਤ ਤਕਨੀਕੀ ਸਹਾਇਕ ਰੂਹੀ ਬਾਲਾ ਕਾਲੀਆ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਗੁਰੂ ਤੇਗ ਬਹਾਦਰ ਚੌਲ ਮਿੱਲ, ਨੰਗਲ ਫਿਦਾ, ਸਬ-ਤਹਿਸੀਲ ਭੋਗਪੁਰ, ਜ਼ਿਲ੍ਹਾ ਜਲੰਧਰ ਦੇ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਖਰੀਦ ਸੀਜ਼ਨ 2025-26 ਲਈ ਉਕਤ ਚੌਲ ਮਿੱਲ ਨੂੰ ਝੋਨੇ ਦੀਆਂ 49,086 ਬੋਰੀਆਂ ਅਲਾਟ ਕੀਤੀਆਂ ਗਈਆਂ ਸਨ। ਅਲਾਟ ਕੀਤੀ ਗਈ ਮਾਤਰਾ ਵਿੱਚੋਂ, ਚੌਲਾਂ ਦੀਆਂ 1,160 ਬੋਰੀਆਂ ਦੋ ਖੇਪਾਂ (ਹਰੇਕ ਖੇਪ ਵਿੱਚ 580 ਬੋਰੀਆਂ) ਐਫ.ਸੀ.ਆਈ. ਨੂੰ ਭੇਜਣ ਲਈ ਲੰਬਿਤ ਸਨ।
ਉਨ੍ਹਾਂ ਦੱਸਿਆ ਕਿ ਉਕਤ ਦੋ ਖੇਪਾਂ ਭੋਗਪੁਰ ਸਥਿਤ ਐਫ.ਸੀ.ਆਈ. ਗੋਦਾਮ ਵਿੱਚ ਭੇਜੀਆਂ ਗਈਆਂ ਸਨ। ਇਸ ਤੋਂ ਬਾ...








