ਜੂਨ 2026 ਤੱਕ ਸੂਬੇ ਦੀ 45000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕਾਰਜ ਹੋਵੇਗਾ ਮੁਕੰਮਲ: ਹਰਭਜਨ ਸਿੰਘ ਈ. ਟੀ. ਓ.
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਪ੍ਰੈਲ:- ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਸੁਵਖਤੇ ਲਾਂਡਰਾਂ -ਚੁੰਨੀ ਮਾਰਗ 'ਤੇ ਰਸਨਹੇੜੀ ਵਿਖੇ ਸਥਿਤ ਬੈਚ ਟਾਈਪ ਹੋਟ ਮਿਕਸ ਪਲਾਂਟ ਦਾ ਦੌਰਾ ਕੀਤਾ ਗਿਆ। ਮੰਤਰੀ ਜੀ ਨੇ ਇਸ ਦੌਰੇ ਦੌਰਾਨ ਪਲਾਂਟ ਦੀ ਕਾਰਗੁਜਾਰੀ ਵਧਾਉਣ ਅਤੇ ਗੁਣਵੰਤਾ ਦੇ ਮਿਆਰ ਨੂੰ ਸੁਨਿਸਚਤ ਕਰਨ ਦੇ ਮਕੈਨੀਜਮ ਬਾਰੇ ਪੁਛ ਪੜਤਾਲ ਕੀਤੀ।
ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ 45000 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਤਹਿਤ ਪੂਰੇ ਸੂਬੇ ਵਿਚ ਸੜਕਾਂ ਦਾ ਨਵੀਨੀਕਰਨ ਦਾ ਕਾਰਜ ਜੰਗੀ ਪੱਧਰ 'ਤੇ ਚਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਿਕਸਿੰਗ ਪਲਾਂਟ ਦੀ ਰੋਜ਼ਾਨਾ 800 ਟਨ ਦੇ ਕਰੀਬ ਸਮਰੱਥਾ ਹੈ ਇਹ ਵੀ ਦੱਸਿਆ ਗਿਆ ਕਿ ਇਕ ਕਿਲੋਮੀਟਰ ਪਲਾਨ ਰੋਡ(18 ਫੁੱਟੀ) ਉਤੇ 450 ਟਨ ਪ੍ਰੀਮਿਕਸ ਮਾਲ ਪੈਂਦਾ ਹੈ ਅਤੇ ਇਸ ਸਮੇਂ ਸੂਬੇ ਵਿੱਚ 100 ਦੇ ਕਰੀਬ ਹੋਟ ਮਿਕਸ ਪਲਾਂਟ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਕਰ ਰਹੇ ਹਨ।...








