Saturday, June 27
Shadow

ਸਵੀਪ ਟੀਮ ਨੇ ਗਣਨਾ ਫਾਰਮ ਭਰਨ ਬਾਰੇ ਜਾਗਰੂਕਤਾ ਕੀਤਾ

ਬਰਨਾਲਾ, 27 ਜੂਨ           ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਵਿਸ਼ੇਸ਼ ਗਹਿਰੀ ਸੁਧਾਈ 2026 ਸੰਬੰਧੀ ਸਵੀਪ ਟੀਮ ਬਰਨਾਲਾ ਵੱਲੋਂ ਸਰਕਾਰੀ ਆਈ ਟੀ ਆਈ (ਲੜਕੇ) ਵਿਖੇ ਲਵਪ੍ਰੀਤ ਸਿੰਘ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵਲੋਂ SIR 2026 ਦੇ ਪ੍ਰਮੁੱਖ ਪਹਿਲੂਆਂ ਅਤੇ ਗਣਨਾ ਫਾਰਮ ਭਰਨ ਬਾਰੇ ਜਾਣਕਾਰੀ ਸੈਮੀਨਾਰ ਕੀਤਾ ਗਿਆ। 

ਸੈਮੀਨਾਰ ਦੌਰਾਨ ਉਨ੍ਹਾਂ ਵਲੋਂ SIR 2026 ਦੀਆਂ ਪ੍ਰਮੁੱਖ ਪ੍ਰਕਿਰਿਆਵਾਂ ਜਿਵੇਂ ਕਿ ਗਣਨਾ ਫਾਰਮ ਭਰਨ ਸਬੰਧੀ ਸੰਪੂਰਨ ਜਾਣਕਾਰੀ, ਦਸਤਾਵੇਜ਼ਾਂ ਦੀ ਸੁਚੀ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਇਸ ਮੁਹਿੰਮ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਉਦੇਸ਼ ਨਵੇਂ ਅਤੇ ਯੋਗ ਵੋਟਰਾਂ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਜ਼ਰੂਰੀ ਸੋਧ ਕਰਨੀ ਅਤੇ ਵੋਟਰ ਸੂਚੀ ਦੀ ਹਰ ਪੱਖੋਂ ਸੋਧ ਕਰਨਾ ਹੈ। ਉਨ੍ਹਾਂ ਕਿਹਾ ਕਿ 24 ਜੁਲਾਈ 2026 ਤੱਕ ਬੀ ਐਲ ਓ ਘਰ ਘਰ ਜਾ ਕੇ ਗਣਨਾ ਫਾਰਮ ਭਰਵਾਉਣਗੇ, ਇਸ ਲਈ ਸਾਰੇ ਵੋਟਰ ਇਹ ਗਣਨਾ ਫਾਰਮ ਜ਼ਰੂਰ ਭਰਣ ਅਤੇ ਬੀ ਐਲ ਓ ਨਾਲ ਪੁਰਾ ਸਹਿਯੋਗ ਕਰਨ। ਇਸ ਮੌਕੇ ਸਵੀਪ ਟੀਮਾਂ ਦੇ ਸਬੰਧਤ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ।