
ਚੰਡੀਗੜ੍ਹ, 24 ਦਸੰਬਰ – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੰਚਕੂਲਾ ਪਹੁੰਚਣ ‘ਤੇ ਹਰਿਆਣਾ ਨੂੰ ਕਈ ਤੋਹਫ਼ੇ ਭੇਟ ਕੀਤੇ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ।
ਸ਼੍ਰੀ ਸ਼ਾਹ ਅੱਜ ਸਹਿਕਾਰੀ ਸੰਮੇਲਨ ਲਈ ਇੱਥੇ ਪਹੁੰਚੇ।
ਇਸ ਮੌਕੇ ‘ਤੇ, ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ, ਸ਼੍ਰੀ ਅਮਿਤ ਸ਼ਾਹ ਨੇ ਭਿਵਾਨੀ ਜ਼ਿਲ੍ਹੇ ਵਿੱਚ ਸਲੇਮਪੁਰ ਮਿਲਕ ਚਿਲਿੰਗ ਪਲਾਂਟ, ਰੇਵਾੜੀ ਜ਼ਿਲ੍ਹੇ ਵਿੱਚ ਹੈਫੇਡ ਫਲੋਰ ਮਿੱਲ ਜਟੂਸਨਾ ਅਤੇ ਪੰਚਕੂਲਾ ਤੋਂ ਸਹਿਕਾਰਤਾ ਮੰਤਰਾਲੇ ਦੁਆਰਾ ਵਿਕਸਤ ਕੀਤੇ ਗਏ IYC ਪੋਰਟਲ ਦਾ ਰਿਮੋਟਲੀ ਈ-ਉਦਘਾਟਣ ਕੀਤਾ।
ਇਸੇ ਮੌਕੇ ‘ਤੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਹਰਿਆਣਾ ਰਾਜ ਸਹਿਕਾਰੀ ਬੈਂਕਾਂ ਦੇ ਪੰਜ ਲਾਭਪਾਤਰੀਆਂ ਨੂੰ RuPay ਪਲੈਟੀਨਮ ਡੈਬਿਟ ਕਾਰਡ ਅਤੇ ਹਰਿਆਣਾ ਵਿੱਚ ਕ੍ਰਿਭਕੋ ਦੁਆਰਾ ਸਥਾਪਿਤ ਦੋ M-PACS ਦੇ ਪ੍ਰਧਾਨਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵੰਡੇ। ਉਨ੍ਹਾਂ ਨੇ ਕ੍ਰਿਭਕੋ ਦੁਆਰਾ ਤਿਆਰ ਕੀਤੇ IYC ਜਸ਼ਨਾਂ ‘ਤੇ ਅਧਾਰਤ ਇੱਕ ਸਾਲਾਨਾ ਪੁਸਤਕ ਵੀ ਜਾਰੀ ਕੀਤੀ।
ਇਸ ਤੋਂ ਪਹਿਲਾਂ, ਕ੍ਰਿਭਕੋ ਕਾਰਪੋਰੇਟ ਫਿਲਮ ਦਿਖਾਈ ਗਈ
ਇਸ ਮੌਕੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ, ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਸ਼੍ਰੀ ਰਣਬੀਰ ਗੰਗਵਾ, ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਕ੍ਰਿਸ਼ਨਾ ਬੇਦੀ, ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਸਿੰਚਾਈ ਮੰਤਰੀ ਸ਼ਰੂਤੀ ਚੌਧਰੀ, ਖੇਡ ਮੰਤਰੀ ਗੌਰਵ ਗੌਤਮ, ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਕ੍ਰਿਭਕੋ ਦੇ ਚੇਅਰਮੈਨ ਸ਼੍ਰੀ ਵੀ ਸੁਧਾਕਰ ਚੌਧਰੀ, ਪ੍ਰਬੰਧ ਨਿਰਦੇਸ਼ਕ ਸ਼੍ਰੀ ਐਸਐਸ ਯਾਦਵ ਮੌਜੂਦ ਸਨ।